ਕਿਸੇ ਵੀ ਪ੍ਰਕਾਰ ਦੀ ਮਦਦ ਦੀ ਲੋੜ ਹੈ ਤਾਂ ਕਿਸਾਨ ਸਹਾਇਤਾ ਸੇਵਾਵਾਂ ਹੈਲਪਲਾਈਨ 'ਤੇ ਕਾਲ ਕਰੋ।

ਮੂੰਹ ਬੋਲਦੀ ਤਸਵੀਰ - ਪ੍ਰੀਤਪਾਲ ਸਿੰਘ ਦੀ ਕਹਾਣੀ

ਸ਼ਾਂਤਮਈ ਢੰਗ ਨਾਲ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਸੰਗਰੂਰ ਜ਼ਿਲ੍ਹੇ ਵਿੱਚ ਖਨੌਰੀ ਸਰਹੱਦ ਨੇੜੇ ਪੁਲੀਸ ਨਾਲ ਟਕਰਾਅ ਦੌਰਾਨ ਕਿਸਾਨ ਵੀਰ ਪ੍ਰੀਤਪਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਸੜਕ ਕਿਨਾਰੇ ਗੰਭੀਰ ਹਾਲਤ ਵਿੱਚ ਪਏ ਪ੍ਰੀਤਪਾਲ ਨੂੰ ਯੂਨਾਈਟਿਡ ਸਿੱਖਸ ਵੱਲੋਂ ਚਲਾਈ ਜਾ ਰਹੀ ਫ੍ਰੀ ਐਬੂਲੈਂਸ ਸਹਾਇਤਾ ਰਾਹੀ ਹਸਪਤਾਲ ਪਹੁੰਚਾਇਆ ਗਿਆ।ਮੁੱਢਲਾ ਇਲਾਜ ਰੋਹਤਕ ਦੇ ਪੀ ਜੀ ਆਈ ਐੱਮ ਐੱਸ ਵਿੱਚ ਇਲਾਜ ਕੀਤਾ ਗਿਆ। ਉਸ ਦੀ ਨਾਜ਼ੁਕ ਹਾਲਤ ਦੇਖਦਿਆਂ ਉਸਨੂੰ ਪੀਜੀਆਈ ਚੰਡੀਗੜ੍ਹ ਭੇਜਿਆ ਗਿਆ। ਵਾਪਰੇ ਇਸ ਦੁਖਦਾਈ ਘਟਨਾਕ੍ਰਮ ਵਿੱਚ ਸਾਡੀ ਟੀਮ ਨੇ ਐਂਬੂਲੈਂਸ ਤੋਂ ਲੈ ਕੇ ਮੁੱਢਲੀ ਡਾਕਟਰੀ ਦੇਖਭਾਲ ਦੀਆਂ ਪੂਰੀ ਤਨਦੇਹੀ ਨਾਲ ਸੇਵਾਵਾਂ ਨਿਭਾਈਆ। ਇੱਕ ਸੱਚੇ ਦੇਸ਼ ਭਗਤ ਹੋਣ ਦੇ ਨਾਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਸਾਰੇ ਰਲ ਕੇ ਇਸ ਮੁਸ਼ਕਿਲ ਦੀ ਘੜੀ ਵਿੱਚ ਫਸੇ ਆਪਣੇ ਭਾਈਚਾਰੇ ਦੀ ਮਦਦ ਕਰੀਏ।

ਦੇਸ਼ ਦਾ ਅੰਨਦਾਤੇ ਕਿਸਾਨ ਵੀਰ ਆਪਣੇ ਹੱਕ ਨਿਆਂ, ਸਮਾਨਤਾ ਅਤੇ ਬੁਨਿਆਦੀ ਅਧਿਕਾਰਾਂ ਲਈ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ ।
ਧਰਨੇ ਦੌਰਾਨ ਇਹਨਾਂ ਨੂੰ ਅੱਥਰੂ ਗੈਸ, ਰਬੜ ਦੀਆਂ ਗੋਲੀਆਂ ਅਤੇ ਪਾਣੀ ਦੀਆਂ ਬੁਛਾਰਾਂ ਦਾ ਸਾਹਮਣਾ ਕਰਨਾ ਪਿਆ।ਜਿਸ ਕਾਰਨ ਕਈ ਕਿਸਾਨ ਵੀਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਜਾਨੀ ਨੁਕਸਾਨ ਵੀ ਹੋਇਆ।
ਮਨੁੱਖਤਾ ਦੀ ਸੇਵਾ ਲਈ ਅਣਥੱਕ ਸੇਵਾਵਾਂ ਨਿਭਾ ਰਹੀ ਗੈਰ-ਲਾਭਕਾਰੀ ਸੰਸਥਾ ਦੇ ਰੂਪ ਵਿੱਚ ਯੂਨਾਈਟਿਡ ਸਿੱਖਸ ਆਪਣੇ ਕਿਸਾਨ ਭਾਈਚਾਰੇ ਲਈ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਅਤੇ ਉਨਾਂ ਨੂੰ ਕਾਨੂੰਨੀ ਸਹਾਇਤਾ ਅਤੇ ਹੋਰ ਬੁਨਿਆਦੀ ਜ਼ਰੂਰੀ ਸਹਾਇਤਾਂ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ।

ਮੂੰਹ ਬੋਲਦੀ ਤਸਵੀਰ - ਪ੍ਰੀਤਪਾਲ ਸਿੰਘ ਦੀ ਕਹਾਣੀ

ਸ਼ਾਂਤਮਈ ਢੰਗ ਨਾਲ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਸੰਗਰੂਰ ਜ਼ਿਲ੍ਹੇ ਵਿੱਚ ਖਨੌਰੀ ਸਰਹੱਦ ਨੇੜੇ ਪੁਲੀਸ ਨਾਲ ਟਕਰਾਅ ਦੌਰਾਨ ਕਿਸਾਨ ਵੀਰ ਪ੍ਰੀਤਪਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਸੜਕ ਕਿਨਾਰੇ ਗੰਭੀਰ ਹਾਲਤ ਵਿੱਚ ਪਏ ਪ੍ਰੀਤਪਾਲ ਨੂੰ ਯੂਨਾਈਟਿਡ ਸਿੱਖਸ ਵੱਲੋਂ ਚਲਾਈ ਜਾ ਰਹੀ ਫ੍ਰੀ ਐਬੂਲੈਂਸ ਸਹਾਇਤਾ ਰਾਹੀ ਹਸਪਤਾਲ ਪਹੁੰਚਾਇਆ ਗਿਆ।ਮੁੱਢਲਾ ਇਲਾਜ ਰੋਹਤਕ ਦੇ ਪੀ ਜੀ ਆਈ ਐੱਮ ਐੱਸ ਵਿੱਚ ਇਲਾਜ ਕੀਤਾ ਗਿਆ। ਉਸ ਦੀ ਨਾਜ਼ੁਕ ਹਾਲਤ ਦੇਖਦਿਆਂ ਉਸਨੂੰ ਪੀਜੀਆਈ ਚੰਡੀਗੜ੍ਹ ਭੇਜਿਆ ਗਿਆ। ਵਾਪਰੇ ਇਸ ਦੁਖਦਾਈ ਘਟਨਾਕ੍ਰਮ ਵਿੱਚ ਸਾਡੀ ਟੀਮ ਨੇ ਐਂਬੂਲੈਂਸ ਤੋਂ ਲੈ ਕੇ ਮੁੱਢਲੀ ਡਾਕਟਰੀ ਦੇਖਭਾਲ ਦੀਆਂ ਪੂਰੀ ਤਨਦੇਹੀ ਨਾਲ ਸੇਵਾਵਾਂ ਨਿਭਾਈਆ। ਇੱਕ ਸੱਚੇ ਦੇਸ਼ ਭਗਤ ਹੋਣ ਦੇ ਨਾਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਸਾਰੇ ਰਲ ਕੇ ਇਸ ਮੁਸ਼ਕਿਲ ਦੀ ਘੜੀ ਵਿੱਚ ਫਸੇ ਆਪਣੇ ਭਾਈਚਾਰੇ ਦੀ ਮਦਦ ਕਰੀਏ।

ਕਿਸੇ ਵੀ ਪ੍ਰਕਾਰ ਦੀ ਮਦਦ ਦੀ ਲੋੜ ਹੈ ਤਾਂ ਕਿਸਾਨ ਸਹਾਇਤਾ ਸੇਵਾਵਾਂ ਹੈਲਪਲਾਈਨ 'ਤੇ ਕਾਲ ਕਰੋ।

ਤੁਹਾਡੇ ਵੱਲੋਂ ਦਿੱਤੀ ਭੇਟਾ ਰਾਸ਼ੀ ਦੀ ਵਰਤੋਂ ਕਿਵੇਂ ਕੀਤੀ ਜਾਵੇਗੀ।

ਡਾਕਟਰੀ ਅਤੇ ਐਮਰਜੈਂਸੀ ਸਹਾਇਤਾ

ਅੰਦੋਲਨ ਦੌਰਾਨ ਅੱਥਰੂ ਗੈਸ, ਰਬੜ ਦੀਆਂ ਗੋਲੀਆਂ ਅਤੇ ਤੇਜ਼ ਪਾਣੀ ਦੀਆਂ ਬੁਛਾਰਾਂ ਦਾ ਸੰਤਾਪ ਚੱਲ ਰਹੇ ਕਿਸਾਨ ਵੀਰਾਂ ਨੂੰ ਜ਼ਰੂਰੀ ਡਾਕਟਰੀ ਦੇਖਭਾਲ ਸੇਵਾਵਾਂ ਦੇਣ ਲਈ ਮੋਰਚੇ ਦੇ ਨੇੜੇ-ਤੇੜੇ ਕੈਂਪ ਲਗਾਏ ਜਾ ਰਹੇ ਹਨ। ਜਿਸ ਵਿੱਚ ਮੁੱਢਲੀ ਸਹਾਇਤਾ ਤੋਂ ਲੈ ਕੇ ਆਧੁਨਿਕ ਫਿਜ਼ੀਕਲ ਥੈਰੇਪੀ ਤੱਕ ਦੀਆਂ ਸਹਾਇਤਾ ਸੇਵਾਵਾਂ ਮੁਹੱਈਆ ਕਰਵਾਈਆ ਜਾ ਰਹੀਆਂ ਹਨ ਤਾਂ ਕਿ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨ ਭਰਾਵਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਮਿਲ ਸਕੇ

ਫ੍ਰੀ ਐਂਬੂਲੈਂਸ ਸਹਾਇਤਾ ਸੇਵਾ

ਸਾਡੀ 24^*7 ਦਿਨ ਚੱਲ ਰਹੀ ਫ੍ਰੀ ਐਂਬੂਲੈਂਸ ਸੇਵਾ ਐਮਰਜੈਂਸੀ ਦੇ ਸਮੇਂ ਸਿਰ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਹੈ।

ਕਾਨੂੰਨੀ ਸਹਾਇਤਾ ਸੇਵਾਵਾਂ

ਸਾਡੇ ਵੱਲੋਂ ਕਿਸਾਨ ਵੀਰਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਅਤੇ ਹਿੰਸਾ, ਬੇਇਨਸਾਫ਼ੀ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਕਿਸਾਨ ਵੀਰਾਂ ਦੇ ਮਾਰਗਦਰਸ਼ਨ ਲਈ ਹਰ ਪ੍ਰਕਾਰ ਦੀ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।

ਭਰੋਸਾ, ਉਮੀਦ ਅਤੇ ਸਹਿਯੋਗ - ਕਿਸਾਨ ਅੰਦੋਲਨ ਨੂੰ ਤੁਹਾਡੇ ਸਮਰਥਨ ਦੀ ਲੋੜ ਕਿਉਂ ਹੈ?

ਆਪਣੇ ਜ਼ਰੂਰੀ ਹਿੱਤਾਂ ਦੀ ਰਾਖੀ ਲਈ

ਕਿਸਾਨ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਹਨ। ਉਹ ਅਣਉਚਿਤ ਖੇਤੀ ਕਾਨੂੰਨਾਂ, ਗਲਤ ਨੀਤੀਆਂ ਅਤੇ ਆਰਥਿਕ ਤੰਗੀ ਵਰਗੀਆਂ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਤੁਹਾਡੇ ਵੱਲੋਂ ਦਿੱਤਾ ਗਿਆ ਭਰਪੂਰ ਸਹਿਯੋਗ ਉਹਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.), ਕਰਜ਼ੇ ਤੋਂ ਰਾਹਤ ਅਤੇ ਬੁਨਿਆਦੀ ਹੱਕ ਲੈਣ ਵਿੱਚ ਹੌਸਲਾ ਅਫਜ਼ਾਈ ਕਰੇਗਾ।

ਆਰਥਿਕ ਬਰਾਬਰਤਾ ਨੂੰ ਕਾਇਮ ਰੱਖਣ ਲਈ

ਆਓ ਸਾਰੇ ਇਕੱਠੇ ਮਿਲ ਕੇ ਕਿਸਾਨ ਵੀਰਾਂ ਦੇ ਬਰਾਬਰ ਖੜੇ ਹੋਈਏ ਤਾਂ ਕਿ ਉਹਨਾਂ ਨੂੰ ਆਪਣੀ ਮਿਹਨਤ ਦਾ ਬਣਦਾ ਹੱਕ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਰਾਹੀਂ ਫਸਲਾਂ ਦੇ ਉਚਿਤ ਭਾਅ ਮਿਲ ਸਕਣ ਅਤੇ ਉਹ ਸ਼ੋਸ਼ਣ ਤੋਂ ਬਚ ਸਕਣ । ਪੇਂਡੂ ਭਾਈਚਾਰਿਆਂ ਵਿਚ ਆਰਥਿਕ ਬਰਾਬਰਤਾ ਨੂੰ ਉਤਸ਼ਾਹ ਮਿਲੇ ਅਤੇ ਉਹ ਆਪਣੀ ਰੋਜ਼ੀ-ਰੋਟੀ ਦੀ ਰਾਖੀ ਕਰ ਸਕਣ।

ਇਸ ਨੇਕ ਕਾਰਜ ਦੇ ਸਹਿਯੋਗ ਲਈ ਸਾਡੇ ਮਿਸ਼ਨ ਵਿੱਚ ਜ਼ਰੂਰ ਸ਼ਾਮਿਲ ਹੋਵੋ ।

ਅਜਿਹੇ ਮੁਸ਼ਕਿਲ ਸਮੇਂ ਵਿੱਚ ਕਿਸਾਨ ਵੀਰਾਂ ਦੇ ਸਮਰਥਨ ਲਈ ਤੁਹਾਡਾ ਸਾਰਿਆਂ ਦਾ ਸਹਿਯੋਗ ਅਨਮੋਲ ਹੈ। ਆਓ ਸਾਰੇ ਰਲ ਕੇ ਕਿਸਾਨ ਭਾਈਚਾਰੇ ਦੇ ਸਹਿਯੋਗ ਲਈ ਚੱਲ ਰਹੇ ਮਿਸ਼ਨ ਵਿੱਚ ਜਰੂਰ ਸ਼ਾਮਿਲ ਹੋਈਏ ਤਾਂ ਕਿ ਆਪਣੇ ਅਧਿਕਾਰਾਂ ਦੀ ਰਾਖੀ ਲਈ ਅੰਦੋਲਨ ਕਰ ਰਹੇ ਕਿਸਾਨ ਵੀਰਾਂ ਨੂੰ ਊਰਜਾ ਮਿਲ ਸਕੇ ।

Start typing and press Enter to search

Shopping Cart